ਜਲੰਧਰ (ਹਿਤੇਸ਼ ਸੂਰੀ) : ਸ਼੍ਰੀ ਬਜਰੰਗ ਵੈਲਫੇਅਰ ਸੋਸਾਇਟੀ ਵੱਲੋਂ 75ਵੇਂ ਆਜ਼ਾਦੀ ਦਿਹਾੜੇ ਸਬੰਧੀ ਪ੍ਰੋਗਰਾਮ ਸਥਾਨਕ ਕਿੱਲਾਂ ਮੁਹੱਲਾ ਵਿਚ ਕਰਵਾਇਆ ਗਿਆ । ਇਸ ਦੌਰਾਨ ਭਾਜਪਾ ਨੇਤਾ ਨਵਲ ਕੰਬੋਜ ਨੇ ਤਿਰੰਗਾ ਝੰਡਾ ਲਹਿਰਾਇਆ । ਭਾਜਪਾ ਨੇਤਾ ਨਵਲ ਕੰਬੋਜ ਨੇ ਸਾਰੇ ਸ਼ਹਿਰਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਭਗਤੀ ਦੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਨੂੰ ਗੁਲਾਮੀ ਤੇ ਆਜ਼ਾਦੀ ਦੇ ਮਹੱਤਵ ਬਾਰੇ ਪਤਾ ਲੱਗਦਾ ਹੈ । ਉਹਨਾਂ ਨੇ ਕਿਹਾ ਕਿ ਤਿਰੰਗਾ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ, ਜਿਸਨੂੰ ਲਹਿਰਾਉਣ ਵਿਚ ਸਾਨੂੰ ਮਾਣ ਹੋਣਾ ਚਾਹੀਦਾ ਹੈ । ਐਡਵੋਕੇਟ ਹਨੀ ਕੰਬੋਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਜ਼ਾਦੀ ਸੰਗਰਾਮੀਆਂ ਨੇ ਸ਼ਹਾਦਤ ਦਿਤੀਆਂ, ਇਸ ਕਰਕੇ ਹੀ ਅਸੀਂ ਅੱਜ ਆਜ਼ਾਦ ਜੀਵਨ ਜਿਊ ਰਹੇ ਹਾਂ । ਇਸ ਮੌਕੇ ਸੋਨੂੰ ਸਾਹਨੀ, ਪੱਪੀ ਪੂਰੀ, ਬੱਬੀ ਸਹਿਗਲ, ਰੁਪੇਸ਼ ਕਪੂਰ, ਰਿੰਕੂ ਮਹਾਜਨ, ਜਤਿਨ ਖੰਨਾ, ਵਿਨੋਦ ਕਪੂਰ(ਚਿੰਟੂ), ਪਿੰਚੀ ਮਹਾਜਨ, ਬੌਬੀ ਹਾਂਡਾ, ਕਾਲਾ ਮਹਾਜਨ, ਸਾਹਿਲ ਸੇਠ, ਰਾਹੁਲ ਮਹਾਜਨ, ਰਿੰਕੂ, ਹਨੀ ਮਾਵੋਤਰਾ, ਮਨੀ ਸਬਰਵਾਲ, ਹੇਮੰਤ ਹਨੀ, ਕਮਲ ਪਹਿਲਵਾਨ, ਮਨੀ ਮਹਾਜਨ, ਬਾਵਾ ਖੰਨਾ, ਨਿਤਿਨ ਵਰਮਾ, ਕਰਨ ਕਪੂਰ, ਸਾਹਿਲ ਵਰਮਾ, ਵਿੱਕੀ ਭੰਡਾਰੀ, ਕਰਨਾ ਰਾਏ, ਅਜੈ ਰਾਏ, ਪਿਯੂਸ਼, ਕਨਵ, ਸ਼ੰਟੂ ਆਦਿ ਵੀ ਹਾਜ਼ਰ ਹੋਏ ਸਨ ।
Related Articles
मनोरंजन कालिया के नेतृत्व में चुनाव लड़ रहे जालंधर सेन्ट्रल में भाजपा के निगम उम्मीदवार विजय-रथ पर सवार, आप-कांग्रेस उम्मीदवार बौखलाए
मीनू ढंड (29) , किरण जगोता (25) व हरजीत सिंह चट्ठा (20) के वार्डो में महका कमल
16/12/2024
जालंधर सेंट्रल की निगम सीटों पर पंजाब के पूर्व कैबिनेट मंत्री मनोरंजन कालिया की रणनीति दिखाने लगी रंग : वार्ड नम्बर 29, 25 व 20 में आगे चल रहे भाजपा उम्मीदवार, बाकी वार्डों में भी दे रहे जबरदस्त टक्कर
15/12/2024