BREAKINGDOABAJALANDHARPOLITICSPUNJAB

ਨਵ ਗਠਿਤ SOI ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ.ਕਮਲਜੀਤ ਸਿੰਘ ਭਾਟੀਆ ਤੋਂ ਲਿਆ ਅਸ਼ੀਰਵਾਦ ਅਤੇ ਸ.ਭਾਟੀਆ ਨੂੰ ਕੀਤਾ ਸਨਮਾਨਿਤ

ਜਲੰਧਰ (ਹਿਤੇਸ਼ ਸੂਰੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁਆਬਾ ਜ਼ੋਨ ਦੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਨਵ ਨਿਯੁਕਤ ਪ੍ਰਧਾਨ ਸ.ਗੁਰਿੰਦਰ ਸਿੰਘ ਸੋਨੂੰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਮੀਤ ਪ੍ਰਧਾਨ ਸ.ਕਮਲਜੀਤ ਸਿੰਘ ਭਾਟੀਆ ਦੇ ਦਫਤਰ ਪੁਜ ਕੇ ਆਪਣੀ ਟੀਮ ਸਮੇਤ ਉਹਨਾਂ ਦਾ ਅਸ਼ੀਰਵਾਦ ਲਿਆ ਤੇ ਸ.ਭਾਟੀਆ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਉਹਨਾਂ ਸ.ਭਾਟੀਆ ਨੂੰ ਭਰੋਸਾ ਦਿੱਤਾ ਕਿ ਜਲੰਧਰ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ SOI ਦੀ ਟੀਮ ਪੂਰੀ ਮਿਹਨਤ ਕਰਕੇ ਇਹਨਾਂ ਸੀਟਾਂ ਨੂੰ ਜਿਤਾਉਣ ‘ਚ ਵਡਾ ਯੋਗਦਾਨ ਪਾਉਣਗੇ । ਇਸ ਮੌਕੇ ਤੇ ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਸਕੱਤਰ ਜਨਰਲ ਸ.ਗੁਰਦੇਵ ਸਿੰਘ ਭਾਟੀਆ, ਜੈਦੀਪ ਸਿੰਘ ਬਾਜਵਾ, ਰਣਦੀਪ ਸਿੰਘ ਰਾਣਾ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਓਬਰਾਏ, ਲਵਪ੍ਰੀਤ ਸਿੰਘ ਘੁੰਮਣ, ਰਣਬੀਰ ਸਿੰਘ, ਹਰਨੇਕ ਸਿੰਘ ਚੀਮਾ, ਆਲਮਵੀਰ ਸਿੰਘ, ਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਪਰਦੀਪ ਸਿੰਘ, ਸੁਖਪ੍ਰੀਤ ਸਿੰਘ ਤੇ ਹੋਰ ਆਗੂ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!