
ਜਲੰਧਰ (ਹਿਤੇਸ਼ ਸੂਰੀ) : ਉੱਤਰੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਤੇ ਜਨ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਹਲਕੇ ਦੇ ਅਧੀਨ ਆਉਂਦੇ ਅਜੀਤ ਨਗਰ ਕਿਸ਼ਨਪੁਰਾ ਵਾਰਡ ਨੰਬਰ 57 ਵਿਖੇ ਸਥਿਤ ਡੀ.ਅੇਲ.ਬੀ ਹਸਪਤਾਲ ਵਿਚ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਸਿਹਤ ਅਫਸਰ ਕਾਰਪੋਰੇਸ਼ਨ ਜਲੰਧਰ ਡਾ.ਰਾਜ ਕਮਲ ਸਿੱਧੂ ਨੇ ਕੀਤਾ । ਇਸ ਦੌਰਾਨ 200 ਦੇ ਕਰੀਬ ਲੋਕਾਂ ਨੂੰ ਪਹਿਲੀ ਤੇ ਦੂਜੀ ਡੋਜ਼ ਲਗਾਈ ਗਈ । ਇਸ ਮੌਕੇ ਯੋਗੀ ਵਰਿੰਦਰ ਸ਼ਰਮਾ , ਡਾ. ਸੁਰਿੰਦਰ ਕਲਿਆਣ , ਕਿਰਤੀ ਕਾਂਤ ਕਲਿਆਣ , ਰਾਮਪਾਲ ਵਰਮਾ , ਜਸਕਰਨ , ਮਲਕੀਤ ਸਿੰਘ , ਚੰਦਨ ਦੁਬੇ , ਸਾਬ ਸਿੰਘ , ਰਿਸ਼ੀ ਸ਼ਰਮਾ , ਨਰਿੰਦਰ ਜੋਹਲ , ਵਿਸ਼ਾਲ ਗਿੱਲ , ਵਿਜੈ ਗੁਪਤਾ , ਬੋਬੀ ਸੋਦੀ , ਵੰਦਨਾ ਮਹਿਤਾ , ਜੋਤੀ ਖੰਨਾ , ਬਲਜੀਤ ਕੌਰ , ਮੀਨਾਕਸ਼ੀ , ਪਲਵਿੰਦਰ , ਸਾਰਿਕਾ ਭਾਰਦਵਾਜ , ਸ਼ੁਕੁੰਤਲਾ ਥਾਪਰ ਤੇ ਆਦਿ ਪਤਵੰਤੇ ਸ਼ਾਮਿਲ ਹੋਏ ਸਨ ।