BREAKINGDOABAJALANDHARMAJHAMALWAPUNJAB

ਪੰਜਾਬ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਸਵ: ਸ਼੍ਰੀ ਆਰ.ਐਨ ਸਿੰਘ ਦੀ ਯਾਦ ਵਿੱਚ ਵੱਖ-ਵੱਖ ਪ੍ਰੋਗਰਾਮ ਹੋਣਗੇ ਆਯੋਜਿਤ

ਜਲੰਧਰ (ਹਿਤੇਸ਼ ਸੂਰੀ) : ਪੰਜਾਬ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਸਵ: ਸ਼੍ਰੀ ਆਰ.ਐਨ ਸਿੰਘ ਦੀ ਯਾਦ ਵਿੱਚ ਫੋਟੋ ਪ੍ਰਦਰਸ਼ਨੀ ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸੰਬੰਧ ਵਿੱਚ ਵੱਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਪੰਜਾਬ ਪ੍ਰੈਸ ਕਲੱਬ ਦੇ ਬਾਨੀ ਪ੍ਰਧਾਨ ਸਵ: ਸ਼੍ਰੀ ਆਰ.ਐਨ ਸਿੰਘ ਦੀ ਬਰਸੀ ਦੇ ਸੰਦਰਭ ਵਿੱਚ 25 ਜਨਵਰੀ ਤੋਂ 27 ਜਨਵਰੀ ਤੱਕ ਵਿਰਸਾ ਵਿਹਾਰ ਵਿਖੇ ਫੋਟੋ ਪ੍ਰਦਰਸ਼ਨੀ ਲਾਈ ਜਾ ਰਹੀ ਹੈ । ਉਹਨਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਵਿਸ਼ਾ ‘ਸਾਡੇ ਸਮਿਆਂ ਦਾ ਪੰਜਾਬ’ ਹੋਵੇਗਾ । ਉਹਨਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੇ ਚਾਹਵਾਨ ਫੋਟੋਗ੍ਰਾਫਰ ਆਪਣੀਆਂ ਤਸਵੀਰਾਂ (ਸਾਇਜ਼ :12 ਇੰਚ X 18 ਇੰਚ) 23 ਜਨਵਰੀ ਤੱਕ ਪ੍ਰੈਸ ਕਲੱਬ ਜਲੰਧਰ ਵਿੱਚ ਮੈਨਜਰ ਕੋਲ ਜਮ੍ਹਾਂ ਕਰਵਾ ਸਕਦੇ ਹਨ। ਸ਼੍ਰੀ ਮਾਣਕ ਨੇ ਕਿਹਾ ਕਿ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੀਆਂ ਤਸਵੀਰਾਂ ਲਈ ਢੁਕਵੇਂ ਇਨਾਮ ਵੀ ਦਿੱਤੇ ਜਾਣਗੇ । ਉਹਨਾਂ ਨੇ ਦੱਸਿਆ ਕਿ 28 ਜਨਵਰੀ ਨੂੰ ਪ੍ਰੈਸ ਕਲੱਬ ਜਲੰਧਰ ਵਿਖੇ ‘ਪੰਜਾਬ-ਸਮਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਸੈਮੀਨਾਰ ਵੀ ਹੋਵੇਗਾ, ਜਿਸ ਵਿੱਚ ਉਘੇ ਅਰਥ ਸ਼ਾਸਤਰੀ ਡਾ. ਬਿਕਰਮ ਸਿੰਘ ਵਿਰਕ ਅਤੇ ਹੋਰ ਉਘੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰਣਗੇ। ਸ਼੍ਰੀ ਮਾਣਕ ਨੇ ਪੰਜਾਬ ਪ੍ਰੈਸ ਕਲੱਬ ਜਲੰਧਰ, ਵਿਰਸਾ ਵਿਹਾਰ ਜਲੰਧਰ ਤੇ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਸਵ: ਸ਼੍ਰੀ ਆਰ.ਐਨ ਸਿੰਘ ਦੀ ਯਾਦ ਵਿੱਚ ਆਯੋਜਿਤ ਕੀਤੇ ਜਾ ਰਹੇ ਵਿਭਿੰਨ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਲਈ ਸਮੂਹ ਸ਼ਹਿਰਵਾਸੀਆਂ ਨੂੰ ਨਿੱਘਾ ਸੱਦਾ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!