ਜਲੰਧਰ (ਹਿਤੇਸ਼ ਸੂਰੀ) : ਕਰਤਾਰਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੇ ਜਸਵਿੰਦਰ ਰਾਣੀ ਤੇ ਭੂਪਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਸ਼ਾਮ ਨੂੰ ਪਿੰਡ ਚਕਰਾਲਾ ਵਿਖੇ ਠਾਕੁਰ ਦੁਆਰਾ ਮੰਦਰ ਵਿੱਚ ਪਿੰਡ ਦੀ ਪੰਚਾਇਤ ਨੇ ਹਲਕਾ ਵਿਧਾਇਕ ਕਰਤਾਰਪੁਰ ਦੀ ਸ਼ਹਿ ਤੇ ਪਿੰਡ ਦੀ ਪੰਚਾਇਤ ਦੇ ਕੁਝ ਮੈਂਬਰਾਂ ਅਤੇ ਪਿੰਡ ਦੇ ਹੋਰ ਵਿਅਕਤੀਆਂ ਨੇ ਮੰਦਰ ਵਿੱਚ ਆ ਕੇ ਸਾਡੇ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ । ਉਹਨਾਂ ਨੇ ਦੱਸਿਆ ਕਿ ਜਦੋ ਇਸ ਦਾ ਸਾਡੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਮੇਰੇ ਪਤੀ ਭੁਪਿੰਦਰ ਕੁਮਾਰ ਤੇ ਵੀ ਤੇਜ ਧਾਰ ਹੱਥਿਆਰਾ ਨਾਲ ਹਮਲਾ ਕਰ ਦਿਤਾ . ਜਸਵਿੰਦਰ ਰਾਣੀ ਨੇ ਕਿਹਾ ਕਿ ਮੇਰੇ ਪਤੀ ਨਾਲ ਬਹੁਤ ਮਾਰਕੁਟਾਈ ਕੀਤੀ, ਜਿਸ ਕਾਰਨ ਮੇਰਾ ਪਤੀ ਗੰਭੀਰ ਜਖਮੀ ਹੋ ਗਿਆ। ਇਸ ਦੌਰਾਨ ਭੁਪਿੰਦਰ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦੇ ਸਰਪੰਚ ਅਤੇ ਪੰਚਾਂ ਨੇ ਪਿੰਡ ਦੇ ਹੋਰ ਲੋਕਾਂ ਨਾਲ ਮਿਲ ਕੇ ਸਾਨੂੰ ਜਾਨੋ ਮਾਰਣ ਦੇ ਇਰਾਦੇ ਨਾਲ ਸਟਾਂ ਮਾਰ ਦਿਤੀਆਂ। ਭੁਪਿੰਦਰ ਨੇ ਕਿਹਾ ਕਿ ਮੇਰਾ ਇੱਕ ਪਰਸ ਜਿਸ ਵਿੱਚ 25 ਹਜ਼ਾਰ ਰੁਪਏ, ਮੇਰੇ ਸਾਰੇ ਆਈ ਡੀ ਕਾਰਡ ਤੇ ਮੇਰੀ ਪਤਨੀ ਦੀ ਸੋਨੇ ਦੀ ਅੰਗੁਠੀ, ਗਲੇਂ ਵਿੱਚ ਪਾਈ ਇਕ ਸੋਨੇ ਦੀ ਚੈਨੀ ਅਤੇ ਸਕੂਟਰ ਦੀ ਚਾਬੀ ਲੈ ਗਏ . ਭੁਪਿੰਦਰ ਨੇ ਕਿਹਾ ਕਿ ਮੇਰੀ ਪਤਨੀ ਦੇ ਕਪੜੇ ਫ਼ਾੜਕੇ ਇਜੱਤ ਨੂੰ ਹੱਥ ਪਾਇਆ, ਗੰਦੀਆਂ ਗਾਲਾਂ ਕੱਢੀਆਂ ਤੇ ਮਾਰਕੁੱਟਕੇ ਫਰਾਰ ਹੋ ਗਏ। ਪੀੜਤ ਭੁਪਿੰਦਰ ਵਲੋਂ ਪੰਚਾਇਤ ਦੇ ਕੁਝ ਵਿਅਕਤੀ ਇਸ ਜਮੀਨ ਨੂੰ ਆਪਣੇ ਕਬਜੇ ਵਿੱਚ ਲੈ ਕੇ ਸਾਨੂੰ ਆਪਣੀ ਜੱਦੀ ਜਮੀਨ ਅਤੇ ਠਾਕੁਰ ਦੁਆਰਾ ਮੰਦਿਰ ਜੋਕਿ ਸਾਡੇ ਦਾਦੇ ਪੜਦਾਦੇ ਦੀ ਜਮੀਨ ਹੈ ਉਸ ਵਿੱਚ ਜਬਰਦਸਤੀ ਕਬਜਾ ਕਰ ਸਾਨੂੰ ਬਾਹਰ ਕਡੱਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਾਡੀ ਨਾ ਤਾਂ ਸਰਕਾਰੀ ਹਸਪਤਾਲ ਵਿੱਚ ਸੁਣਵਾਈ ਕਰ ਰਹੇ ਹਨ ਅਤੇ ਨਾ ਹੀ ਪੁਲਿਸ ਸਾਡੇ ਬਿਆਨ ਦਰਜ ਕਰ ਰਹੀ ਹੈ। ਜਦਕਿ ਇਸ ਸੰਬੰਧੀ ਸਾਡੀ ਇਕ ਦਰਖਾਸਤ ਡੀ.ਐਸ.ਪੀ ਹੈਡ ਕੁਆਟਰ ਦੇਹਾਤੀ ਦੇ ਦਫੱਤਰ ਵਿੱਚ ਪਿੱਛਲੇ 2 ਮਹੀਨੇ ਤੋਂ ਚਲ ਰਹੀ ਹੈ . ਉਹਨਾਂ ਕਿਹਾ ਕਿ ਉਸ ਦਰਖਾਸਤ ਦੀ ਵੀ ਕੋਈ ਅਜੇ ਤੱਕ ਕਾਰਵਾਈ ਨਹੀ ਕੀਤੀ ਗਈ। ਦੱਸ ਦੇਈਏ ਕਿ ਦੂਜੀ ਧਿਰ ਕਰਤਾਰਪੁਰ ਹਸਪਤਾਲ ਵਿੱਚ ਪਹੁੰਚੀ, ਜਿਨ੍ਹਾਂ ਦੀ ਡਾਕਟਰਾਂ ਨਾਲ ਮਿਲੀ ਭੁਗਤੀ ਹੋਣ ਕਰਕੇ ਜਲਦੀ ਅਤੇ ਝੂੱਠੀ ਕਾਰਵਾਈ ਕਰ ਪੀੜਤਾਂ ਨੂੰ ਜਾਣਬੁਝਕੇ ਜਲੰਧਰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਪੀੜਤਾਂ ਨੇ ਕਿਹਾ ਕਿ ਜਦਕਿ ਸਾਡੇ ਸੱਟਾਂ ਜਿਆਦਾ ਹੋਣ ਕਰਕੇ ਡਾਕਟਰਾਂ ਨੇ ਕੋਈ ਠੋਸ ਕਾਰਵਾਈ ਨਹੀ ਕੀਤੀ ਅਤੇ ਨਾ ਹੀ ਥਾਣਾ ਕਰਤਾਰਪੁਰ ਦੀ ਪੁਲਿਸ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਪੰਚਾਇਤ ਦਾ ਪੱਖ ਕਰ ਸਾਡੇ ਪਰਿਵਾਰ ਤੇ ਦਬਾਅ ਪਾ ਕੇ ਰਾਜੀਨਾਮੇ ਕਰਨ ਦੀ ਗੱਲ ਆਖ ਰਹੇ ਹਨ। ਉਹਨਾਂ ਨੇ ਗੰਭੀਰਤਾ ਨਾਲ ਕਿਹਾ ਕਿ ਸਾਨੂੰ ਪੰਚਾਇਤ ਤੋਂ ਖਤਰਾ ਹੈ ਤੇ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਸਾਨੂੰ ਇੰਸਾਫ ਦਿਵਾਇਆ ਜਾਵੇ।
Related Articles
मनोरंजन कालिया के नेतृत्व में चुनाव लड़ रहे जालंधर सेन्ट्रल में भाजपा के निगम उम्मीदवार विजय-रथ पर सवार, आप-कांग्रेस उम्मीदवार बौखलाए
मीनू ढंड (29) , किरण जगोता (25) व हरजीत सिंह चट्ठा (20) के वार्डो में महका कमल
16/12/2024
जालंधर सेंट्रल की निगम सीटों पर पंजाब के पूर्व कैबिनेट मंत्री मनोरंजन कालिया की रणनीति दिखाने लगी रंग : वार्ड नम्बर 29, 25 व 20 में आगे चल रहे भाजपा उम्मीदवार, बाकी वार्डों में भी दे रहे जबरदस्त टक्कर
15/12/2024