ਮੋਗਾ (ਹਿਤੇਸ਼ ਸੂਰੀ) : ਕਿਰਤੀ ਕਿਸਾਨ ਯੂਨੀਅਨ ਦੀ ਮੋਗਾ ਜਿਲ੍ਹੇ ਦੀ ਵਿਸਥਾਰੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਵਿੱਚ ਕੀਤੀ ਗਈ। ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਗਟ ਸਿੰਘ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ।
ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆ ਫੈਸਲਾ ਲਿਆ ਕਿ ਜੋ 2 ਤਰੀਕ ਨੂੰ 100 ਦਿਨ ਪੰਜਾਬ ਦੀ ਗੱਲ ਪ੍ਰੋਗਰਾਮ ਤਹਿਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋਗਾ ਵਿੱਖੇ ਪਹੁੰਚ ਰਹੇ ਹਨ। ਇਸ ਲਈ ਕਿਰਤੀ ਕਿਸਾਨ ਯੂਨੀਅਨ ਸੁਖਬੀਰ ਬਾਦਲ ਦਾ ਮੋਗਾ ਵਿੱਖੇ ਪਹੁੰਚਣ ਤੇ ਪੂਰੀ ਸਖਤੀ ਨਾਲ ਤਿੱਖਾ ਵਿਰੋਧ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆ ਪਿੰਡਾਂ ਸਹਿਰਾਂ ਵਿੱਚ ਵੋਟਾਂ ਦਾ ਮਹੌਲ ਬਣਾ ਰਹੀਆ ਹਨ। ਜੋ ਦੂਸਰੇ ਪਾਸੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਜੋ ਕਿ ਚੋਣਾਂ ਦੇ ਮਹੌਲ ਕਾਰਨ ਕਿਸਾਨ ਅੰਦੋਲਨ ਖਿੰਡ ਸਕਦਾ ਹੈ, ਜਿੰਨਾਂ ਚਿਰ ਅੰਦੋਲਨ ਚੱਲਦਾ ਹੈ ਓਹਨਾਂ ਚਿਰ ਚੋਣਾਂ ਦਾ ਮਹੌਲ ਨਹੀ ਬਣਨ ਦਿੱਤਾ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਦਾ ਐਲਾਨ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਜੇਕਰ ਪਿੰਡਾਂ ਵਿੱਚ ਆ ਕੇ ਸਿਆਸੀ ਰੋਟੀਆਂ ਸੇਕਣ, ਵੋਟਾਂ ਬਾਬਤ ਜਾਂ ਰੈਲੀ ਕਰਨ ਬਾਬਤ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਆਉਂਦੇ ਹਨ ਤਾਂ ਕਿਰਤੀ ਕਿਸਾਨ ਯੂਨੀਅਨ ਸਾਰੀਆਂ ਰਾਜਨੀਤਕ ਪਾਰਟੀਆ ਚਾਹੇ ਕਾਂਗਰਸ, ਅਕਾਲੀ ਦਲ, ਆਮ ਆਦਮੀ, ਬੀਜੇਪੀ, ਬਸਪਾ ਜਾਂ ਕੋਈ ਵੀ ਪਾਰਟੀ ਹੋਵੇ, ਅਸੀ ਹਰੇਕ ਪਾਰਟੀ ਦਾ ਤਿੱਖਾ ਵਿਰੋਧ ਕਰਾਂਗੇ,ਤੇ ਕਿਸਾਨ ਅੰਦੋਲਨ ਨੂੰ ਕਿਸੇ ਵੀ ਕੀਮਤ ਤੇ ਕਮਜ਼ੋਰ ਨਹੀ ਪੈਣ ਦੇਵਾਂਗੇ।
ਇਸ ਵਕਤ ਸੰਯੁਕਤ ਕਿਸਾਨ ਮੋਰਚੇ ਦੀ ਬਰਕਰਾਰਤਾ ਸਿੱਖਰ ਤੇ ਹੈ, ਜਿੰਨਾ ਚਿਰ ਲੋਕ ਮਾਰੂ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਉਹਨਾਂ ਚਿਰ ਅੰਦੋਲਨ ਨੂੰ ਏਸੇ ਤਰਾਂ ਬਰਕਰਾਰ ਰੱਖਿਆ ਜਾਵੇਗਾ।
ਇਸ ਮੌਕੇ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ,ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ, ਪ੍ਰੈੱਸ ਸਕੱਤਰ ਨਿਰਮਲ ਸਿੰਘ ਘਾਲੀ, ਮੋਹਨ ਡਾਲਾ, ਬਲਾਕ ਸਕੱਤਰ ਜਸਮੇਲ ਸਿੰਘ ,ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ,ਸੁਖਦੇਵ ਝੰਡੇਆਣਾ, ਬੱਬੂ, ਜੱਸੀ ਮੱਲੇਆਣਾ, ਤੀਰਥਵਿੰਦਰ ਘੱਲ ਕਲਾਂ,ਊਧਮ ਬੁੱਘੀਪੁਰਾ,ਜਸਵੰਤ ਸਿੰਘ, ਨਾਹਰ ਸਿੰਘ, ਅਜਮੇਰ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਫੌਜੀ, ਕੁਲਦੀਪ ਖੁਖਰਾਣਾ, ਕਿੰਦਰ ਸਿੰਘ, ਗੁਰਚਰਨ ਸਿੰਘ ਰੋਡੇ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇਖੁਰਦ, ਜਗਵਿੰਦਰ ਕੌਰ ਰਾਜਿਆਣਾ, ਸਵਰਨਜੀਤ ਕੌਰ ਰੋਡੇ, ਆਦਿ ਹਾਜਰ ਹੋਏ।