ਜਲੰਧਰ (ਹਿਤੇਸ਼ ਸੂਰੀ) : ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਸੀਪੀ (ਇਨਵੈਸਟੀਗੇਸ਼ਨ) ਹਰਵਿੰਦਰ ਸਿੰਘ ਵਿਰਕ ਵੱਲੋਂ ਦਫਤਰ ਪੁਲਿਸ ਕਮਿਸ਼ਨਰ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿੱਚ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਸਾਰੇ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਹਾਜ਼ਰ ਰਹੇ । ਬੈਠਕ ਵਿੱਚ ਡੀਸੀਪੀ ਹਰਵਿੰਦਰ ਵਿਰਕ ਨੇ ਐਨਡੀਪੀਐਸ ਐਕਟ ਦੇ ਮੁਕੱਦਮਾ ਬਾਰੇ ਵਿਸ਼ੇਸ਼ ਤੌਰ ਤੇ ਫੋਕਸ ਕਰਦੇ ਹੋਏ ਕਿਹਾ ਕਿ ਜਿਹੜੇ ਵੀ ਇਨ੍ਹਾਂ ਕੇਸਾਂ ਵਿਚ ਸ਼ਾਮਲ ਅਪਰਾਧੀ ਹਨ, ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ।ਡੀਸੀਪੀ ਵਿਰਕ ਨੇ ਕਾਨੂੰਨੀ ਕਾਰਵਾਈ ਕਰਨ ਦੀਆਂ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਅਪਰਾਧੀਆਂ ‘ਤੇ ਹਰ ਹਾਲਤ ਵਿਚ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਰ ਮੁਕੱਦਮੇ ਦਰਜ ਕਰਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿੱਤੀ ਜਾਵੇ । ਉਹਨਾਂ ਨੇ ਕਿਹਾ ਹਰ ਥਾਣਾ ਖੇਤਰ ਵਿਚ ਕਰਿਮੀਨਲ ਪ੍ਰਵਿਰਤੀ ਦੇ ਵਿਅਕਤੀਆਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ । ਡੀਸੀਪੀ ਵਿਰਕ ਨੇ ਕਿਹਾ ਕਿ ਸ਼ਹਿਰਵਾਸੀਆਂ ਨੂੰ ਸਾਫ਼-ਸੁਥਰਾ ਤੇ ਕਰਾਇਮ ਫ੍ਰੀ ਮਾਹੌਲ ਪ੍ਰਦਾਨ ਕਰਨ ਲਈ ਸਭ ਤੋਂ ਪਹਿਲਾਂ ਭਗੌੜੇ ਵਿਅਕਤੀਆਂ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਹੈ ਅਤੇ ਸ਼ਹਿਰ ਵਿਚ ਨਜਾਇਜ਼ ਲਾਟਰੀ, ਦੜਾ ਸੱਟਾ, ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਠਕ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਮਿਲੀਆਂ ਹਿਦਾਇਤਾਂ ਬਾਰੇ ਥਾਣਾ ਤੇ ਚੌਂਕੀ ਇੰਚਾਰਜਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਹੁਕਮਾਂ ਦੀ ਪਾਲਣਾ ਸਖਤੀ ਨਾਲ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ।
Related Articles
मनोरंजन कालिया के नेतृत्व में चुनाव लड़ रहे जालंधर सेन्ट्रल में भाजपा के निगम उम्मीदवार विजय-रथ पर सवार, आप-कांग्रेस उम्मीदवार बौखलाए
मीनू ढंड (29) , किरण जगोता (25) व हरजीत सिंह चट्ठा (20) के वार्डो में महका कमल
16/12/2024
जालंधर सेंट्रल की निगम सीटों पर पंजाब के पूर्व कैबिनेट मंत्री मनोरंजन कालिया की रणनीति दिखाने लगी रंग : वार्ड नम्बर 29, 25 व 20 में आगे चल रहे भाजपा उम्मीदवार, बाकी वार्डों में भी दे रहे जबरदस्त टक्कर
15/12/2024