
ਚੰਡੀਗੜ੍ਹ (ਨਿਉਜ ਲਿਂਕਰਸ ਬਿਊਰੋ) : CM ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਿਟਾਇਰਮੈਂਟ ਮਗਰੋਂ ਮੁੜ ਨਿਯੁਕਤ ਕੀਤੇ ਗਏ ਮੁਲਾਜ਼ਮਾਂ ਅਤੇ ਅਫ਼ਸਰਾਂ ਭਾਵ ਸਰਕਾਰੀ ਨੌਕਰੀ ਕਰਦੇ ਬਾਬੂਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸੋਨਲ ਮਹਿਕਮੇ ਵੱਲੋਂ 9 ਨਵੰਬਰ ਦੀ ਤਾਰੀਖ਼ੀ ਵਿੱਚ ਜਾਰੀ ਕੀਤੇ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ, ਅਜਿਹੇ ਸਾਰੇ ਕਰਮਚਾਰੀ-ਅਧਿਕਾਰੀ ਸੇਵਾ ਤੋਂ ਫ਼ਾਰਗ ਕਰ ਦਿੱਤੇ ਜਾਣ। ਇਨਾਂ ਹੁਕਮਾਂ ਅਨੁਸਾਰ ਸੇਵਾ ਨਵਿਰਤੀ ਤੋਂ ਬਾਅਦ ਜਿਹੜੇ ਅਧਿਕਾਰੀ ਅਤੇ ਕਰਮਚਾਰੀ ਭਾਵੇਂ ਉਹ ਪ੍ਰਸੋਨਲ ਵਿਭਾਗ ਦੀ ਪ੍ਰਵਾਨਗੀ ਅਤੇ ਭਾਵੇਂ ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਮੁੜ ਨਿਯੁਕਤੀ ਕੀਤੀ ਗਈ ਹੋਵੇ, ਉਨ੍ਹਾਂ ਦੀ ਮੁੜ ਨਿਯੁਕਤੀ (ਕੰਟਰੈਕਟ ਜਾਂ ਕਿਸੇ ਹੋਰ ਆਧਾਰ ਤੇ) ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ। ਕੇਵਲ ਮੁੜ ਨਿਯੁਕਤ ਕੀਤੇ ਗਏ ਲਾਅ ਅਫ਼ਸਰਾਂ ਨੂੰ ਇਨ੍ਹਾਂ ਹਦਾਇਤਾਂ ਵਿੱਚ ਛੋਟ ਹੋਵੇਗੀl