ਜਲੰਧਰ (ਹਿਤੇਸ਼ ਸੂਰੀ) : ਜਲੰਧਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਸਿੰਘ DCP Inv. , ਹਰਪ੍ਰੀਤ ਸਿੰਘ ਬੈਨੀਪਾਲ ADCP Inv. ਅਤੇ ਦਿਲਬਾਗ ਸਿੰਘ ACP Inv. ਦੀ ਨਿਗਰਾਨੀ ਹੇਠ ਨਸ਼ਾ ਸਮਗਲਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ SI ਅਸ਼ੋਕ ਕੁਮਾਰ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ 1 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਸ਼ੀਲੀਆ ਗੋਲੀਆ ਮਾਰਕਾ Tramadol PROLONGED RELEASE TABLETS-IP CLOVIDEL-100 SR ਦੇ ਕੁੱਲ 100 ਪੱਤੇ , ਹਰ ਪੱਤੇ ਵਿੱਚ 10/10 ਗੋਲੀਆਂ ਸੀ । ਭਾਵ 1000 ਗੋਲੀਆ ਬ੍ਰਾਮਦ ਕਰਨ ਵਿੱਚ ਪੁਲਿਸ ਪਾਰਟੀ ਨੇ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ 5 ਅਕਤੂਬਰ ਨੂੰ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਈ ਪੁਆਇੰਟ ਨੇੜੇ ਗੁਰੂਦੁਆਰਾ ਸਾਹਿਬ ਹਰਨਾਮਦਾਸ ਪੁਰਾ ਜਲੰਧਰ ਮੌਜੂਦ ਸੀ । ਇਸ ਦੌਰਾਨ ਇੱਕ ਨੌਜਵਾਨ ਸਾਹਮਣੇ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ , ਜਿਸ ਦੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ। ਨੌਜਵਾਨ ਦੀਆਂ ਗਤੀਵਿਧੀਆਂ ਤੇ ਸ਼ੱਕ ਹੋਣ ਤੇ ਪੁਲਿਸ ਵੱਲੋਂ ਉਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਮਨ ਪੁੱਤਰ ਜਗੀਰ ਸਿੰਘ ਵਾਸੀ ਮਕਾਨ ਨੰਬਰ 607 ਬਾਲਮੀਕ ਮੁਹੱਲਾ ਨੇੜੇ ਗੁਰੂਦੁਆਰਾ ਸਿੰਘ ਸਭਾ ਚੁਗਿੱਟੀ ਜਲੰਧਰ ਦੱਸਿਆ। ਨੌਜਵਾਨ ਦੇ ਹੱਥ ਵਿਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ ਗਈਆਂ । ਫਿਰ ਪੁਲਿਸ ਵੱਲੋਂ ਦੋਸ਼ੀ ਅਮਨ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 123 ਮਿਤੀ 5.10.21 ਅ/ਧ 22/61/85 NDPS Act ਥਾਣਾ ਡਵੀਜ਼ਨ ਨੰਬਰ 2 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਵਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਦੋਸ਼ੀ ਅਮਨ ਨੇ ਦੱਸਿਆ ਕਿ ਉਹ ਦਸਵੀਂ ਕਲਾਸ ਤੱਕ ਪੜਾਈ ਕਰਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਜਲੰਧਰ ਵਿਖੇ ਪ੍ਰਾਈਵੇਟ ਨੋਕਰੀ ਕਰਨ ਲੱਗ ਪਿਆ। ਦੋਸ਼ੀ ਨੇ ਦੱਸਿਆ ਕਿ ਉਸਨੇ ਤਿੰਨ ਮਹੀਨੇ ਪਹਿਲਾ ਦਿਲਕੁਸ਼ਾ ਮਾਰਕੀਟ ਵਿੱਚੋਂ ਨੌਕਰੀ ਛੱਡ ਦਿੱਤੀ ਸੀ , ਪਰੰਤੂ ਉਹ ਦਵਾਈਆਂ ਬਾਰੇ ਜਾਣਕਾਰੀ ਰੱਖਦਾ ਸੀ ਤੇ ਇਸ ਲਈ ਉਹ ਆਪਣੇ ਜਾਣਕਾਰ ਨੂੰ ਨਸ਼ੀਲੀਆ ਗੋਲੀਆਂ ਦੀ ਸਪਲਾਈ ਕਰਨ ਲੱਗ ਗਿਆ ਸੀ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜੋ ਪੁਲਿਸ ਰਿਮਾਂਡ ਦੌਰਾਨ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਇਆ ਹੈ ਅਤੇ ਕਿੱਥੇ-ਕਿੱਥੇ ਸਪਲਾਈ ਕਰਦਾ ਹੈ।
Related Articles
मनोरंजन कालिया के नेतृत्व में चुनाव लड़ रहे जालंधर सेन्ट्रल में भाजपा के निगम उम्मीदवार विजय-रथ पर सवार, आप-कांग्रेस उम्मीदवार बौखलाए
मीनू ढंड (29) , किरण जगोता (25) व हरजीत सिंह चट्ठा (20) के वार्डो में महका कमल
16/12/2024
जालंधर सेंट्रल की निगम सीटों पर पंजाब के पूर्व कैबिनेट मंत्री मनोरंजन कालिया की रणनीति दिखाने लगी रंग : वार्ड नम्बर 29, 25 व 20 में आगे चल रहे भाजपा उम्मीदवार, बाकी वार्डों में भी दे रहे जबरदस्त टक्कर
15/12/2024