ਮੋਗਾ/ਬਾਘਾਪੁਰਾਨਾਂ (ਨਿਊਜ ਲਿੰਕ੍ਰਸ ਬਿਊਰੋ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਮੋਗਾ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾ ਕੀਤੀਆਂ ਗਈਆ, 11 ਵਜੇ ਪਿੰਡ ਗੱਜਣਵਾਲਾ ਵਿੱਖੇ ਪਿੰਡ ਦਾ ਭਾਰੀ ਇਕੱਠ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਪਿੰਡ ਗੱਜਣਵਾਲਾ,ਜੈਮਲਵਾਲਾ,ਮੰਗੇਵਾਲਾ ਦੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੋ ਮੋਗਾ ਵਿੱਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਰੈਲੀ ਵਿੱਚ ਹੋਏ ਲਾਠੀਚਾਰਜ ਦੇ ਘਟਨਾਕ੍ਰਮ ਵਿੱਚ ਜਿੰਨਾ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਤੇ ਨਜਾਇਜ ਪਰਚੇ ਦੇ ਪੀੜ੍ਹਤ ਕਿਸਾਨਾਂ ਦੀ ਪੈਰਵਾਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਅੱਗੇ ਹੋ ਕੇ ਕਰੇਗਾ। ਨਿਰਭੈ ਸਿੰਘ ਢੁੱਡੀਕੇ ਨੇ ਮੋਗਾ ਜਿਲ੍ਹੇ ਦੇ ਪਿੰਡ- ਪਿੰਡ ਜਾਕੇ ਮੋਗਾ ਵਿੱਖੇ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨਾਂ ਦਾ ਹਾਲ ਚਾਲ ਪੁੱਛਿਆ। ਜਿਸ ਵਿੱਚ ਕਿਸਾਨ ਬਸੰਤ ਸਿੰਘ ਮੰਗੇਵਾਲਾ ਦੀਆਂ ਪਸਲੀਆਂ ਟੁੱਟੀਆ ਬਾਰੇ ਵੀ ਪਤਾ ਲੱਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਬਲਾਕ ਸਕੱਤਰ ਜਸਮੇਲ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਪੁਲਿਸ ਪ੍ਰਸ਼ਾਸਨ ਨੇ ਕਿਰਤੀ ਕਿਸਾਨ ਯੂਨੀਅਨ ਨੂੰ ਆਪਣੇ ਦਫ਼ਤਰ ਵਿੱਚ ਮੀਟਿੰਗ ਬੁਲਾਈ ।ਜਿਸ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਸੂਬਾਈ ਆਗੂ ਅਤੇ ਜਿਲ੍ਹਾ ਆਗੂ ਹਾਜ਼ਰ ਹੋਏ, ਪ੍ਰਸ਼ਾਸਨ ਵੱਲੋਂ ਐਸ ਪੀ ਡੀ ਜਗਤਪਰੀਤ ਸਿੰਘ ਸਾਮਿਲ ਹੋਏ। ਪ੍ਰਸ਼ਾਸਨ ਨਾਲ ਦੋ ਗੇੜ ਦੀ ਮੀਟਿੰਗ ਹੋਈ।
ਪਹਿਲੇ ਗੇੜ ਦੀ ਮੀਟਿੰਗ ਡੇਢ ਘੰਟਾ ਚੱਲੀ ਜਿਸ ਵਿੱਚ ਆਗੂਆ ਨੇ ਪਰਚੇ ਰੱਦ ਕਰਨ ਲਈ ਕਿਹਾ ਪ੍ਰੰਤੂ ਮੀਟਿੰਗ ਸਿਰੇ ਨਾ ਚੜ੍ਹ ਸਕੀ। ਦੂਜੇ ਗੇੜ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਮੋਗਾ ਸਥਿਤ ਦਫ਼ਤਰ ਵਿੱਚ ਹੋਈ ਅਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸਾਰੇ ਪਰਚੇ ਰੱਦ ਕੀਤੇ ਜਾਣਗੇ।ਪ੍ਰਸ਼ਾਸਨ ਦੇ ਭਰੋਸੇ ਮਗਰੋਂ 18 ਤਰੀਕ ਤੱਕ ਮੋਗੇ ਵਾਲਾ ਸੰਘਰਸ਼ ਅੱਗੇ ਮੁਲਤਵੀ ਕੀਤਾ ਗਿਆ। ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਡੀ ਏ ਪੀ ਖਾਦ ਦੀ ਭਾਰੀ ਕਿੱਲਤ ਆਵੇਗੀ ਅਤੇ ਸਰਕਾਰ ਨੇ ਸੋਸਾਇਟੀਆਂ ਤੋਂ ਖਾਦ ਘਟਾ ਕੇ ਵਪਾਰੀਆਂ, ਦੁਕਾਨਦਾਰਾਂ ਨੂੰ 50 ਰੁ ਕਰ ਦਿੱਤੀ ਹੈ, ਜਿਸ ਨਾਲ ਬਜਾਰ ਵਿੱਚ ਖਾਦ ਦੀ ਕਾਲਾਬਜ਼ਾਰੀ ਹੋਵੇਗੀ। ਆਗੂਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਕਿਸਾਨ ਜਮਾਂਬੰਦੀ ਨਾ ਦੇਣ। ਇਸ ਮੌਕੇ ਜਿਲ੍ਹਾ ਸਕੱਤਰ ਨਿਰਮਲ ਸਿੰਘ ਘਾਲੀ, ਜਤਿੰਦਰ ਸਿੰਘ ਰੋਡੇ, ਮਨਦੀਪ ਸਿੰਘ,ਮਾਹਲਾ ਸਿੰਘ, ਅਰਸ਼ਦੀਪ ਸਿੰਘ ਗੱਜਣਵਾਲਾ, ਦਲਵੀਰ ਸਿੰਘ, ਪ੍ਰਗਟ ਸਿੰਘ ਜੈਮਲਵਾਲਾ,ਜਸਵੰਤ ਸਿੰਘ ਬਲਾਕ ਮੀਤ ਪ੍ਰਧਾਨ ਮੋਗਾ2,ਨਾਹਰ ਸਿੰਘ,ਅਮਰਜੀਤ ਅਮਰਾ, ਨਿਰਵੈਰ ਸਿੰਘ ਮੰਗੇਵਾਲਾ, ਕੁਲਦੀਪ ਖੁਖਰਾਣਾ ਆਦਿ ਕਿਸਾਨ ਹਾਜ਼ਰ ਹੋਏ l