
ਜਲੰਧਰ (ਹਿਤੇਸ਼ ਸੂਰੀ) : ਆਸਰਾ ਫਾਊਂਡੇਸ਼ਨ ਇੰਟਰਨੈਸ਼ਨਲ NGO ਵਲੋ ਲੋੜਵੰਦਾਂ ਲਈ ਲਗਾਏ ਜਾ ਰਹੇ ਅੱਖਾਂ ਦੇ ਜਾਂਚ ਕੈਂਪ ਦੇ ਸੰਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮਾਸਿਕ ਮੀਟਿੰਗ ਦਾ ਆਯੋਜਨ ਸੰਸਥਾ ਦੇ 5 ਨਿਦੇਸ਼ਕਾਂ ਵਲੋ ਜਲੰਧਰ ਦੇ ਪ੍ਰਸਿੱਧ CA ਅਸ਼ਵਨੀ ਕੁਮਾਰ ਗੁਪਤਾ ਦੇ ਦਫਤਰ ਵਿੱਚ ਕੀਤਾ ਗਿਆ । ਇਸ ਦੌਰਾਨ ਸੰਸਥਾ ਦੇ ਸੰਸਥਾਪਕ ਰਵਿੰਦਰ ਸਿੰਘ ਨੇ ਦੱਸਿਆ ਕਿ ਆਸਰਾ ਫਾਊਂਡੇਸ਼ਨ ਇੰਟਰਨੈਸ਼ਨਲ NGO ਵਲੋਂ ਥਿੰਦ ਆਈ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਈਸ਼ਰਵਾਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਹ ਕੈਂਪ ਕੱਲ ਮਿਤੀ 8 ਮਾਰਚ, ਦਿਨ ਮੰਗਲਵਾਰ ਨੂੰ ਸਵੇਰੇ 9 ਬਜੇ ਤੋਂ ਦੁਪਹਿਰ 1 ਬਜੇ ਤੱਕ ਲਗਾਇਆ ਜਾਵੇਗਾ । ਮੀਟਿੰਗ ਵਿੱਚ ਸੰਸਥਾ ਦੇ ਨਿਦੇਸ਼ਕ ਨੇ CA ਅਸ਼ਵਨੀ ਗੁਪਤਾ ਨਾਲ ਆਗਾਮੀ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ ਗਈ l ਮੀਟਿੰਗ ਵਿੱਚ ਸੰਸਥਾ ਦੇ ਨਿਦੇਸ਼ਕ ਜੋਗਿੰਦਰ ਸਿੰਘ ਸੈਣੀ, ਸੁਰਿੰਦਰ ਖੁਰਾਣਾ, ਰਵਿੰਦਰ ਕੌਰ, ਜਤਿੰਦਰ ਸਿੰਘ, ਰਸ਼ਮਿੰਦਰ ਸਿੰਘ ਆਦਿ ਹਾਜ਼ਰ ਮੁੱਖ ਤੋਰ ਤੇ ਹਾਜਰ ਹੋਏ ।